ਕੁਛ ਦਸਮ ਵਿਰੋਧੀ ਸ੍ਰੀ ਦਸਮ ਗ੍ਰੰਥ ਵਿਚੋ ਬਚਿਤਰ ਨਾਟਕ ਦੀ ਇਕ ਪੰਕਤੀ ਫੜ ਕੇ ਰੋਲਾ ਪਾਉਂਦੇ ਨੇ ਕੇ ਜੀ ਦਸਮ ਗ੍ਰੰਥ ਦਾ ਮਹਾਕਾਲ ਤਾਂ ਦਾਰੂ ਪੀ ਕੇ ਰੋਲਾ ਪਾਉਂਦਾ ਫਿਰਦਾ ਹੈ, ਇਸ ਲਈ ਓਹ ਤਾਂ ਦੇਹ ਧਾਰੀ ਹੈ, ਕਲ ਨੂੰ ਇਹਨਾ ਨੇ ਕਹਿਣਾ ਹੈ ਕੇ ਗੁਰੂ ਗਰੰਥ ਸਾਹਿਬ ਜੀ ਦਾ ਰੱਬ ਤਾੜੀ ਲਾਉਂਦਾ( ਸ਼ਰਾਬ ਕਢਦਾ) ਹੈ ਕਿਓਂ ਕੇ ਕਈ ਜੁਗਾਂ ਦਾ ਓਸ ਦੇ ਮਨ ਵਿਚ ਗੁਬਾਰ ( ਟੈਨਸ਼ਨ ) ਬਣੀ ਹੈ :
ਕੇਤੇ ਜੁਗ ਵਰਤੇ ਗੁਬਾਰੈ ॥ ਤਾੜੀ ਲਾਈ ਅਪਰ ਅਪਾਰੈ ॥ ( ਸ੍ਰੀ ਗੁਰੂ ਗ੍ਰੰਥ ਸਾਹਿਬ )
ਓਸੇ ਬਚਿਤਰ ਨਾਟਕ ਵਿਚ ਜੋ ਪਰਮੇਸ੍ਵਰ ਦਾ ਸਰੂਪ ਵਰਣਨ ਹੈ ਓਹ ਇਸ ਪ੍ਰਕਾਰ ਵੀ ਹੈ :
ਨ ਰੂਪੰ ਨ ਰੇਖੰ ਨ ਰੰਗੰ ਨ ਰਾਗੰ ॥ ਨ ਨਾਮੰ ਨ ਠਾਮੰ ਮਹਾ ਜੋਤਿ ਜਾਗੰ ॥
ਭਾਵ ਓਸ ਪਰਮੇਸ੍ਵਰ ਦਾ ਨਾ ਕੋਈ ਰੰਗ ਹੈ , ਨਾ ਕੋਈ ਰੇਖ ਭੇਖ , ਨਾ ਕੋਈ ਰੂਪ, ਨਾ ਕੋਈ ਆਵਾਜ, ਨਾ ਹੀ ਓਸ ਦਾ ਕੋਈ ਨਾਮ ਹੈ , ਨਾ ਹੀ ਓਹ ਕਿਸੇ ਇਕ ਜਗਾਹ ਤੇ ਰਹਿੰਦਾ ਹੈ, ਓਸ ਪਰਮੇਸ੍ਵਰ ਦੀ ਜੋਤ ਹਮੇਸ਼ਾ ਜਾਗਤ ਹੈ ( ਹੁਣ ਇਹ ਨਾ ਕਹਿ ਦੇਣਾ ਕੇ ਮਹਾਕਾਲ ਜੋਤ ਜਗਾਉਂਦਾ , ਇਸ ਲਈ ਬਾਹਮਣ ਵਾਦੀ ਹੋਣਾ , ਕਿਓਂ ਕੇ ਪਰਮੇਸ੍ਵਰ ਦੀ ਜੋਤ ਦਾ ਵਰਣਨ ਗੁਰੂ ਗਰੰਥ ਸਾਹਿਬ ਵਿਚ ਵੀ ਆਇਆ ) , ਹੁਣ ਜਿਸ ਦਾ ਕੋਈ ਰੂਪ ਰੰਗ , ਰੇਖ ਭੇਖ ਹੀ ਕੋਈ ਨਹੀਂ ਓਸ ਨੇ ਕੀ ਦਾਰੂ ਪੀਣੀ ਹੈ ਤੇ ਦਾਰੂ ਪੀ ਕੇ ਰੋਲਾ ਪਾਉਣਾ ਹੈ???? ਇਕ ਤੁਕ ਨੂੰ ਫੜ ਕੇ ਅਨਰਥ ਕਰਨਾ ਕੋਈ ਓਖਾ ਨਹੀਂ ਹੁੰਦਾ......
ਮੇਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਕੇ ਏਹੋ ਜਹੇ ਲੋਕਾਂ ਤੋਂ ਬਚ ਕੇ ਰਹੋ, ਇਹ ਦਸਮ ਗਰੰਥ ਨਾਲੋਂ ਗੁਰੂ ਗ੍ਰੰਥ ਸਾਹਿਬ ਲਈ ਜਿਆਦਾ ਖਤਰਨਾਕ ਨੇ

This comment has been removed by the author.
ReplyDeleteThis comment has been removed by the author.
ReplyDeleteਦਸਮ ਗਰੰਥ ਵਿਚ ਬਹੁਤ ਵਿਰੋਧਾਭਾਸ ਹੈ. ਕਿਤੇ ਮਹਾਕਾਲ ਸ਼ਰਾਬ ਪੀਂਦਾ ਹੈ, ਕਿਤੇ ਓਹ ਕੁਤ੍ਸਿਤ ਕਮ ਕਰਦਾ ਹੈ. ਗਲ ਵਿਚ ਨਰਮੁੰਡ ਪਾਉਂਦਾ ਹੈ. ਕਿਤੇ ਕਨ ਦੇ ਗੰਦ ਵਿਚੋਂ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ. ਕਿਤੇ ""ਨ ਰੂਪੰ ਨ ਰੇਖੰ ਨ ਰੰਗੰ ਨ ਰਾਗੰ ॥ ਨ ਨਾਮੰ ਨ ਠਾਮੰ ਮਹਾ ਜੋਤਿ ਜਾਗੰ ॥"" ਇਸ ਵਿਚੋਂ ਰੂਪੰ ਠੀਕ ਹੈ. ਲੇਕਿਨ ਫਿਰ ਦਸਮ ਗਰੰਥ ਦਾ ਦੇਹਧਾਰੀ ਮਹਾਕਾਲ ਗਲਤ ਹੈ. ਫੈਸਲਾ ਕਰੋ ਜੀ
ReplyDeleteਹੁਣ ਜਿਸ ਦਾ ਕੋਈ ਰੂਪ ਰੰਗ , ਰੇਖ ਭੇਖ ਹੀ ਕੋਈ ਨਹੀਂ ਓਸ ਨੇ ਕੀ ਦਾਰੂ ਪੀਣੀ ਹੈ ਤੇ ਦਾਰੂ ਪੀ ਕੇ ਰੋਲਾ ਪਾਉਣਾ ਹੈ???? ਇਕ ਤੁਕ ਨੂੰ ਫੜ ਕੇ ਅਨਰਥ ਕਰਨਾ ਕੋਈ ਓਖਾ ਨਹੀਂ ਹੁੰਦਾ......ਆਪਣੇ ਕਾਫੀ ਸ਼ਕ ਦੂਰ ਕੀਤਾ ਹੈ. ਆਪਦੇ ਅਨੁਸਾਰ ਮਹਾਕਾਲ ਦਾ ਸ਼ਰਾਬ ਪੀ ਕੇ ਰੌਲਾ ਪਾਉਣਾ ਗਲਤ ਹੈ. ਆਪਣੇ ਦਸਮ ਗਰੰਥ ਦਾ ਕੁਝ ਹਿੱਸਾ ਨਕਾਰ ਦਿਤਾ ਹੈ. ਧਨਵਾਦ
This comment has been removed by the author.
Deleteਨਹੀਂ, ਇਹ ਸ੍ਰੀ ਦਸਮ ਗ੍ਰੰਥ ਵਿਚ ਕੀਤੇ ਵੀ ਨਹੀ ਲਿਖਿਆ ਕੇ ਮਹਾਕਾਲ ਦਾਰੂ ਪੀ ਕੇ ਬੜਕਾਂ ਮਾਰਦਾ ਫਿਰਦਾ ਹੈ... ਅਸਲ ਵਿਚ ਪੰਕਤਿ ਇਹ ਹੈ :
Deleteਮਦਰਾ ਕਰ ਮੱਤ ਮਹਾ ਭਭਕੰ ॥ ਬਨ ਮੈ ਮਨੋ ਬਾਘ ਬਚਾ ਬਬਕੰ ॥੫੩॥
ਅਰਥ- ਓਸ ਮਹਾਕਾਲ ਦੀ ਚਾਲ ਇਸ ਤਰਹ ਹੈ ਜਿਸ ਤਰਹ ਮਸਤ ਹਾਥੀ ਦਾਰੂ ਪੀ ਕੇ ਚਲਦਾ ਹੈ,,,,, ਓਹ ਇਸ ਤਰਹ ਹੈ ਜਿਸ ਤਰਹ ਸ਼ੇਰ ਦਾ ਬੱਚਾ ਜੰਗਲ ਵਿਚ ਦਹਾੜ ਦਾ ਹੈ ,,, ਭਾਵ ਪਰਮੇਸ੍ਵਰ ਨੂੰ ਕਿਸੇ ਦਾ ਕੋਈ ਡਰ ਨਹੀਂ, ਓਸ ਦੀ ਚਲ ਨਿਰਾਲੀ ਹੈ , ਮਸਤ ਹੈ, ਆਪਣੀ ਮੋਜ ਵਿਚ .... ਓਹ ਕਿਸੇ ਕੋਲੋਂ ਡਰਦਾ ਨਹੀਂ ... ਹੁਣ ਇਥੇ ਕੀਤੇ ਵੀ ਨਹੀ ਲਿਖਿਆ ਕੇ ਪਰਮੇਸ੍ਵਰ ਦਾਰੂ ਪੀ ਕੇ ਬੜਕਾਂ ਮਾਰ ਰਿਹਾ ਹੈ !!!! ਓਸ ਦੇ ਗਲ ਵਿਚ ਮੁੰਡ ਦੀ ਮਾਲ ਹੈ , ਹੁਣ ਮੁੰਡ ਦਾ ਮਤਲਬ ਵੀ ਸਮਝਾ ਦਿੰਦਾ ਹਾਂ.... ਮੁੰਡ ਸੀਸ ਨੂੰ ਕਹਿੰਦੇ ਨੇ... ਤੇ ਸੀਸ ਭਾਵ ਮੁੰਡ ਕਿਸ ਦਾ ਹੈ ??? ਇਹ ਮੁੰਡ ਹੈ ਹਉਮੇ ਦਾ ... ਇਸ ਦਾ ਜਿਕਰ ਗੁਰੂ ਗ੍ਰੰਥ ਸਾਹਿਬ ਵਿਚ ਵੀ ਆਉਂਦਾ ਹੈ .... "ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ" ... ਜਦੋਂ ਇਹ ਹਉਮੈ ਰੂਪ ਸਿਰ ਕਟ ਜਾਂਦਾ ਤਾਂ ਹੀ ਪਰਮੇਸ੍ਵਰ ਦੀ ਬੰਦਗੀ ਹੋ ਸਕਦੀ ਹੈ.. ਸੋ ਅਲੰਕਾਰ ਭਾਸ਼ਾ ਵਿਚ ਮਹਾਕਾਲ ਦੇ ਗਲ ਵਿਚ ਇਹਨਾ ਹੌਮੇ ਰੂਪ ਰਾਕਸ਼ਾਂ ਦੇ ਸਿਰਾਂ ਦੀ ਮਾਲਾ ਹੈ..... ਭਾਵ ਪਰਮੇਸ੍ਵਰ ਹੌਮੇ ਨੂੰ ਮਾਰਨ ਵਾਲਾ ਹੈ .... ਇਸੇ ਤਰਹ ਗੁਰੂ ਗ੍ਰੰਥ ਸਾਹਿਬ ਵਿਚ ਵੀ ਆਉਂਦਾ ਹੈ :
ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ; ਦੇਖਿ ਪ੍ਰਤਾਪੁ ਜਮੁ ਡਰਿਓ ॥
ਨਿਰਭਉ ਭਏ, ਰਾਮ ਬਲ ਗਰਜਿਤ; ਜਨਮ ਮਰਨ ਸੰਤਾਪ ਹਿਰਿਓ ॥੨॥
///////////////
ਰਾਜਾ ਰਾਮ ਜਪਤ; ਕੋ ਕੋ ਨ ਤਰਿਓ ॥
ਗੁਰ ਉਪਦੇਸਿ ਸਾਧ ਕੀ ਸੰਗਤਿ; ਭਗਤੁ ਭਗਤੁ ਤਾ ਕੋ ਨਾਮੁ ਪਰਿਓ ॥੧॥ ਰਹਾਉ ॥
ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ; ਦੇਖਿ ਪ੍ਰਤਾਪੁ ਜਮੁ ਡਰਿਓ ॥
ਨਿਰਭਉ ਭਏ, ਰਾਮ ਬਲ ਗਰਜਿਤ; ਜਨਮ ਮਰਨ ਸੰਤਾਪ ਹਿਰਿਓ ॥੨॥
ਅੰਬਰੀਕ ਕਉ ਦੀਓ ਅਭੈ ਪਦੁ; ਰਾਜੁ ਭਭੀਖਨ ਅਧਿਕ ਕਰਿਓ ॥
ਨਉ ਨਿਧਿ ਠਾਕੁਰਿ ਦਈ ਸੁਦਾਮੈ; ਧ੍ਰੂਅ ਅਟਲੁ, ਅਜਹੂ ਨ ਟਰਿਓ ॥੩॥
ਭਗਤ ਹੇਤਿ ਮਾਰਿਓ ਹਰਨਾਖਸੁ; ਨਰਸਿੰਘ ਰੂਪ ਹੋਇ ਦੇਹ ਧਰਿਓ ॥
ਨਾਮਾ ਕਹੈ ਭਗਤਿ ਬਸਿ ਕੇਸਵ; ਅਜਹੂੰ ਬਲਿ ਕੇ ਦੁਆਰ ਖਰੋ ॥੪॥੧॥
ਹੁਣ ਗੁਰੂ ਗ੍ਰੰਥ ਸਾਹਿਬ ਵਿਚ ਪਰਮੇਸ੍ਵਰ ਦਾ ਨਿਰਾਕਾਰੀ ਸਰੂਪ ਵਰਣਨ ਹੈ , ਪਰ ਇਸ ਸ਼ਬਦ ਵਿਚ ਓਸ ਦੇ ਹਥ ਵਿਚ ਸੰਖ ਵੀ ਹੈ , ਗਲ ਵਿਚ ਮਾਲਾ ਵੀ , ਓਸ ਦੇ ਮਥੇ ਤੇ ਤਿਲਕ ਵੀ ਲੱਗਾ ਹੈ.... ਹੁਣ ਜੇ ਹਿੰਦੁਆ ਨੂੰ ਪੁਛੋ ਤਾਂ ਓਹਨਾ ਨੇ ਕਹਿਣਾ ਕੇ ਇਹ ਸ਼ਬਦ ਵਿਚ ਤਾਂ ਜੀ ਵਿਸ਼ਨੂ ਭਗਤੀ ਹੈ ਕਿਓਂ ਕੇ ਹਿੰਦੁਆ ਦੇ ਗ੍ਰੰਥ ਜਿਸ ਵਿਸ਼੍ਣੁ ਦੀ ਗੱਲ ਕਰਦੇ ਨੇ , ਓਸ ਦੇ ਲਛਣ ਵੀ ਏਹੋ ਹੀ ਹਨ....ਭਭੀਖਨ ਨੂੰ ਰਾਜ ਦੇਣ ਵਾਲਾ ਰਾਮ ਚੰਦਰ ਸੀ , ਤੇ ਰਾਮ ਚੰਦਰ ਨੂੰ ਵਿਸ਼੍ਣੁ ਦਾ ਅਵਤਾਰ ਮੰਨਿਆ ਜਾਂਦਾ ਹੈ , ਇਸੇ ਤਰਹ ਸੁਦਾਮੇ ਦੇ ਘਰ ਆਉਣ ਵਾਲਾ ਕ੍ਰਿਸ਼ਨ ਵੀ ਵਿਸ਼੍ਣੁ ਦਾ ਅਵਤਾਰ ਮੰਨਿਆ ਜਾਂਦਾ ਹੈ , ਇਸੇ ਤਰਹ ਹਰਨਾਕਸ਼ ਨੂੰ ਮਾਰਨ ਵਾਲਾ ਨਰਸਿੰਘ ਵੀ ਵਿਸ਼੍ਣੁ ਦਾ ਅਵਤਾਰ ਮੰਨਿਆ ਜਾਂਦਾ.... ਤੇ ਇਸ ਸ਼ਬਦ ਵਿਚ ਗੱਲ ਵੀ ਰਾਜਾ ਰਾਮ ਦੀ ਕੀਤੀ ਗਈ ਹੈ ... ਇਸ ਲਈ ਗੁਰਬਾਣੀ ਦੇ ਅਖਰੀ ਅਰਥ ਕਰੋਗੇ ਤਾਂ ਆਪ ਜੀ ਨੂੰ ਇਥੇ ਵੀ ਵਿਰੋਧਾ ਭਾਸ ਦਿਖੇਗਾ!!!! ਇਹ ਅਲੰਕਾਰਕ ਭਾਸ਼ਾ ਹੈ... ਇਸ ਦਾ ਭੇਦ ਸਮਝਨਾ ਪੈਂਦਾ ਹੈ.... ਆਸ ਹੈ ਕੇ ਕਨਸੈਪਟ ਕਲੀਅਰ ਹੋ ਗਿਆ ਹੋਵੇਗਾ !!!!!