Sunday, 2 December 2012

ਇਹ ਕਬਿਤ "ਗੁਰਮਤ" ਰੂਪ ਦੇਵੀ ( ਮਤੀ ਦੇਵੀ ਦੇ ਵਰ ਜੇਸਟ ( ਸ੍ਰੀ ਗੁਰੂ ਗ੍ਰੰਥ ਸਾਹਿਬ ਜੀ )) ਦੀ ਮਹਿਮਾ ਬਿਆਨ ਕਰਦਾ ਹੈ : 

ਕਬਿਤੁ ॥

ਸੰਕਟ ਹਰਨ ਸਭ ਸਿੱਧਕੀ ਕਰਨ ਚੰਡ ਤਾਰਨ ਤਰਨ ਸ਼ਰਨ ਲੋਚਨ ਬਿਸਾਲ ਹੈ ॥
ਭਾਵ- "ਗੁਰਮਤ" ਦੀ ਦ੍ਰਿਸ਼ਟੀ(ਲੋਚਨ ) ਬਹੁਤ ਵਿਸ਼ਾਲ ਹੈ( ਆਦਮੀ ਦੀ ਦ੍ਰਿਸ਼ਟੀ, ਸੋਚ ਬਹੁਤ ਛੋਟੀ ਹੈ ਇਸ ਮੁਕਾਬਲੇ), ਇਸ ਗੁਰਮਤ ਦੀ ਸ਼ਰਨ ਵਿਚ ਆ ਕੇ ਸਬ ਚਿੰਤਾਵਾ (ਸੰਕਟ) ਖਤਮ ਹੋ ਜਾਂਦੇ ਨੇ, ਤੇ ਹਰ ਤਰਹ ਦਾ ਉਪਦੇਸ਼, ਗਿਆਨ ਪ੍ਰਾਪਤ ਹੁੰਦਾ ਹੈ, ਇਹ ਮਨ ਨੂੰ ਚੰਡ ਕੇ ਭਵ ਸਾਗਰ ਤੋਂ ਪਾਰ ਕਰਵਾ ਦਿੰਦੀ ਹੈ 

ਆਦਿ ਜਾਕੈ ਆਹਮ ਹੈ ਅੰਤ ਕੋ ਨ ਪਾਰਾਵਾਰ ਸ਼ਰਨ ਉਬਾਰਨ ਕਰਨ ਪ੍ਰਤਿਪਾਲ ਹੈ ॥
ਭਾਵ - ਇਹ ਗੁਰਮਤ ਧੁਰ ਤੋਂ ਹੀ ਸੁਭਾਏਮਾਨ ਹੈ ( ਇਸੇ ਲਈ ਇਸ ਨੂੰ "ਧੁਰ ਕੀ ਬਾਨੀ" ਵੀ ਕਿਹਾ ਹੈ, ਜੋ ਸਬ ਸਗਲੀ ਚਿੰਤ ਮਿਟਾ ਦਿੰਦੀ ਹੈ ). ਇਸ ਦਾ ਕੋਈ ਵੀ ਅੰਤ ਨਹੀਂ ਪਾ ਸਕਿਆ, ਜੋ ਇਸ ਗੁਰਮਤ ਦੀ ਸ਼ਰਨ ਵਿਚ ਆ ਜਾਂਦਾ ਹੈ , ਓਸ ਦੀ ਇਹ ਖੁਦ ਪਾਲਣਾ ਕਰਦੀ ਹੈ 

ਅਸੁਰ ਸੰਘਾਰਨ ਅਨਿਕ ਭੁਖ ਜਾਰਨ ਸੋ ਪਤਿਤ ਉਧਾਰਨ ਛਡਾਏ ਜਮਜਾਲ ਹੈ॥
ਭਾਵ- ਇਹ ਗੁਰਮਤ ਹੀ ਹੈ ਜੋ ਕਾਮ ਕ੍ਰੋਧ ਲੋਭ ਮੋਹ ਰੂਪ ਰਾਖਸ਼ਾਂ ਦਾ ਸੰਘਾਰ ਕਰਦੀ ਹੈ , ਤ੍ਰਿਸ਼ਨਾਵਾ ਰੂਪ ਭੁਖਾਂ ਨੂੰ ਖਤਮ ਕਰ ਦਿੰਦੀ ਹੈ, ਜੋ ਮਨ ਪਤਿਤ ਭਾਵ ਆਪਣੀ ਪ੍ਰਤੀਤ ਗੁਆ ਚੁਕਾ ਹੈ, ਓਸ ਦਾ ਉਧਾਰ ਕਰ ਕੇ ਜਮਾ ਦੇ ਧਕੇ ਤੋਂ ਬਚਾਉਂਦੀ ਹੈ

ਦੇਵੀ ਬਰ ਲਾਇਕ ਸਬੁੱਧਿਹੂ ਕੀ ਦਾਇਕ ਸੁ ਦੇਹ ਬਰ ਪਾਇਕ ਬਨਾਵੈ ਗ੍ਰੰਥ ਹਾਲ ਹੈ ॥੭॥
ਭਾਵ - ਏਹੋ ਗੁਰਮਤ ਰੂਪ ਮਤੀ ਦੇਵੀ ਚੰਗੀ ਬੁਧ ( ਸੁਬੁਧ ) ਬਖਸ਼ਿਸ਼ ਕਰਦੀ ਹੈ, ਤੇ ਏਹੋ ਹੀ ਚੰਗੀ ਬੁਧ ਦੇ ਵਰਦਾਨ ਸਦਕਾ ਗ੍ਰੰਥ ਲਿਖਿਆ ਗਿਆ ਹੈ