Saturday, 8 September 2012

ਪ੍ਰਸ਼੍ਨ - ਕੀ ਸ੍ਰੀ ਦਸਮ ਗ੍ਰੰਥ ਰੱਬੀ ਹੋਂਦ ਤੋਂ ਮੁਨਕਰ ਹੈ ?

ਪ੍ਰਸ਼੍ਨ - ਕੀ ਸ੍ਰੀ ਦਸਮ ਗ੍ਰੰਥ ਰੱਬੀ ਹੋਂਦ ਤੋਂ ਮੁਨਕਰ ਹੈ ?
 
ਉੱਤਰ - ਇਹ ਸਵਾਲ ਹੀ ਦਸਦਾ ਹੈ ਕੇ ਜਾਂ ਤਾਂ ਸਵਾਲ ਕਰਨ ਵਾਲੇ ਨੇ ਸ੍ਰੀ ਦਸਮ ਗ੍ਰੰਥ ਦੀ ਬਾਣੀ ਨੂੰ  ਪੜਿਆ ਹੀ ਨਹੀਂ ਤੇ ਜਾਂ ਓਸ ਦੀ ਮਨਸ਼ਾ ਕੋਈ ਹੋਰ ਹੈ  ਆਓ ਚਲੋ ਇਹ ਵੀ ਦੇਖ ਲੈਂਦੇ ਹਾਂ ਕੇ ਸ੍ਰੀ ਦਸਮ ਗ੍ਰੰਥ ਰੱਬੀ ਹੋਂਦ ਤੋ ਮੁਨਕਰ ਹੈ ਜਾਂ ਨਹੀਂ :
 
ਆਪ ਰੂਪ ਅਮੀਕ ਅਨਉਸਤਤਿ ਏਕ ਪੁਰਖ ਅਵਧੂਤ ॥
ਗਰਬ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ॥
ਅੰਗ  ਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ॥
ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਿਪਾਰ ॥੮੫॥
ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ॥
ਸਰਬ ਸਾਸਤ੍ਰ ਨ ਜਾਨਹੀ ਜਿਹ ਰੂਪ ਰੰਗੁ ਅਰੁ ਰੇਖ ॥
ਪਰਮ ਬੇਦ ਪੁਰਾਣ ਜਾਕਹਿ ਨੇਤਿ ਭਾਖਤ ਨਿਤ ॥
ਕੋਟਿ ਸਿੰਮ੍ਰਿਤ ਪੁਰਾਨ ਸਾਸਤ੍ਰ ਨ ਆਵਈ ਵਹੁ ਚਿੱਤ ॥੮
 
ਭਾਵ- ਜਿਸ ਦਾ ਆਪਣਾ ਹੀ ਨਿਰਾਲਾ ਰੂਪ ਹੈ, ਜੋ ਉਸਤਤ ਤੋਂ ਉਚਾ ਹੈ , ਓਹ ਬਸ ਇਕੋ ਹੀ ਇਕ ਪੁਰਖ ਹੈ , ਹੋਰ ਓਸ ਵਰਗਾ ਕੋਈ ਨਹੀਂ, ਹੰਕਾਰ ਨੂੰ ਭੰਨ ਕੇ ਰਖ ਦੇਣ ਵਾਲਾ, ਹਰ ਇਕ ਨੂੰ  ਨਾਸ਼ ਕਰ ਸਕਣ ਵਾਲਾ, ਜੋ ਆਦਿ ਕਲ ਭਾਵ ਸਮੇਂ ਤੋਂ ਪਹਿਲਾਂ ਦਾ ਮੋਜੂਦ ਹੈ , ਤੇ ਅਜੂਨੀ ਹੈ, ਓਹ ਸ਼ਰੀਰ ਰਹਿਤ , ਨਾਸ਼ ਨਾ ਹੋ ਸਕਣ ਵਾਲਾ , ਆਤਮਾ ਰਹਿਤ ਇਕ ਅਪਾਰ ਪੁਰਸ਼ ਹੈ, ਓਹ ਸਭ ਕੁਛ ਕਰਨ ਦੇ ਯੋਗ, ਸਭ  ਨੂੰ ਨਾਸ਼ ਕਰਨ ਦੇ ਸਮਰਥ, ਸਭ  ਨੂੰ  ਪਾਲਣ ਵਾਲਾ ਹੈ, ਓਸ ਦੀ ਸਭ ਤੱਕ ਪਹੁੰਚ ਹੈ , ਓਹ ਸਭ ਤੋਂ ਨਿਰਾਲਾ ਹੈ, ਓਸ ਦੇ ਰੂਪ , ਰੰਗ ਤੇ ਰੇਖ ਭੇਖ ਨੂੰ ਸਾਰੇ ਹੀ ਸ਼ਾਸਤਰ ਬਿਆਨ ਨਹੀਂ ਕਰ ਸਕੇ,  ਬੇਦ ਪੁਰਾਨ ਆਦਿਕ ਓਸ ਦਾ ਬੇਅੰਤ ਰੂਪ ਸਦਾ ਵਰਣਨ ਕਰਦੇ ਆਏ ਨੇ ਤੇ ਭਾਵੇਂ ਅਨਗਿਣਤ ਸਿਮਰਤ, ਸ਼ਾਸਤਰ, ਪੁਰਾਨ ਆਦਿਕ ਪਦ ਲਵੋ, ਪਰ ਓਹ ਚਿਤਵਿਆ ਨਹੀਂ ਜਾ ਸਕਦਾ । ਕੀ ਇਹ ਰੱਬ ਦੀ ਹੋਂਦ ਦਾ ਪ੍ਰੱਤਖ ਪ੍ਰਮਾਣ ਨਹੀਂ ???

Monday, 3 September 2012

ਗੁਰੂ ਗੋਬਿੰਦ ਸਿੰਘ ਜੀ ਦਾ ਨਜਰੀਆ

ਕਹਿਓ ਪ੍ਰਭੂ ਸੁ ਭਾਖਿ ਹੋਂ ॥ ਕਿਸੂ ਨ ਕਾਨ ਰਾਖਿ ਹੋਂ ॥
ਜੋ ਮੈਨੂੰ ਪ੍ਰ੍ਭੂ ਕੇ ਕਿਹਾ , ਮੈਂ ਓਹੀ ਦਸਿਆ, ਮੈਂ ਕਿਸੇ ਹੋਰ ਦੀਆਂ ਗੱਲਾਂ ਨੂੰ  ਨਹੀਂ ਸੁਣਦਾ ( ਭਾਵ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦਾ )
ਕਿਸੂ ਨ ਭੇਖ ਭੀਜ ਹੋਂ ॥ ਅਲੇਖ ਬੀਜ ਬੀਜ ਹੋਂ ॥੩੪॥
ਜਿਨੇ ਮਰਜੀ ਕੋਈ ਭੇਖ ਧਾਰਨ ਕਰ ਲਵੇ, ਮੈਂ ਨਹੀਂ ਭਿਜਦਾ 
ਪਖਾਣ ਪੂਜ ਹੋਂ ਨਹੀਂ ॥ ਨ ਭੇਖ ਭੀਜ ਹੋ ਕਹੀਂ ॥
ਮੈਂ ਕੋਈ ਪਥਰ ਪੂਜ ਨਹੀਂ ਹਾਂ ਤੇ ਨਾ ਹੀ ਮੈਂ ਬਾਹਰਲੇ ਭੇਖਾਂ ਨੂ ਦੇਖ ਕੇ ਭਿਜਦਾ ਹਾਂ 
ਅਨੰਤ ਨਾਮੁ ਗਾਇ ਹੋਂ ॥ ਪਰਮ ਪੁਰਖ ਪਾਇ ਹੋਂ ॥੩੫॥
ਮੈਂ ਤੇ ਓਸ ਅਨੰਤ ਦਾ ਨਾਮ ਗਾਉਣਾ ਹੈ , ਓਸ ਪਰਮ ਪੁਰਖ ਵਾਹਿਗੁਰੂ ਨੂੰ ਮੈਂ ਪਾਇਆ ਹੈ   
ਜਟਾ ਨ ਸੀਸ ਧਾਰਿਹੋਂ ॥ ਨ ਮੁੰਦ੍ਰਕਾ ਸੁ ਧਾਰਿ ਹੋਂ ॥
ਮੈਂ ਸਿਰ ਤੇ ਜੋਗੀਆਂ ਵਾਂਗ ਜਟਾਵਾਂ ਨਹੀਂ ਧਾਰਨ ਕਰਨੀਆ ਤੇ ਨਾ ਹੀ ਕੰਨਾ ਵਿਚ ਕੋਈ ਮੁੰਦਰਾਂ ਪਾਉਣੀਆ ਨੇ 
ਨ ਕਾਨਿ ਕਾਹੂ ਕੀ ਧਰੋਂ ॥ ਕਹਿਓ ਪ੍ਰਭੂ ਸੁ ਮੈ ਕਰੋਂ ॥੩੬॥
ਮੈਂ ਕਿਸੇ ਆਨ ਮੱਤੀ ਦੀ ਗੱਲ ਨਹੀਂ ਮੰਨਦਾ , ਜੋ ਪ੍ਰ੍ਭੂ ਦਾ ਹੁਕਮ ਹੈ , ਬਸ ਓਹੀ ਕਰਦਾ ਹਾਂ 
ਭਜੋਂ ਸੁ ਏਕ ਨਾਮਯੰ ॥ ਜੁ ਕਾਮ ਸਰਬ ਠਾਮਯੰ ॥
ਸਿਰਫ ਇਕ ਵਾਹਿਗੁਰੂ ਦਾ ਨਾਮ ਹੀ ਜਾਪਦਾ ਹਾਂ , ਜੋ ਹਰ ਜਗਹਿ ਕੰਮ ਆਉਣ  ਵਾਲਾ ਹੈ 
ਨ ਜਾਪ ਆਨ ਕੋ ਜਪੋ ॥ ਨ ਅਉਰ ਥਾਪਨਾ ਥਪੋ ॥੩੭॥
ਓਸ ਪਰਮੇਸ੍ਵਰ ਦੇ ਨਾਮ ਤੋਂ ਬਿਨਾ ਕਿਸੇ ਦਾ ਵੀ ਨਾਮ ਨਹੀਂ ਜਪਦਾ, ਨਾ ਹੀ ਕਿਸੇ ਹੋਰ ਨੂੰ  ਪਰਮੇਸ੍ਵਰ ਮੰਨਦਾ ਹਾਂ  
ਬਿਅੰਤਿ ਨਾਮ ਧਿਆਇ ਹੋਂ ॥ ਪਰਮ ਜੋਤਿ ਪਾਇ ਹੋਂ ॥

ਓਸ ਬੇਅੰਤ ਦਾ ਨਾਮ ਧਿਆਉਂਦਾ ਹਾਂ ਤਾਂ ਕੇ ਓਸ ਪਰਮ ਜੋਤ ਪਰਮੇਸ੍ਵਰ ਵਿਚ ਸਮਾ ਜਾਵਾਂ ( ਬਚਿਤਰ ਨਾਟਕ , ਸ੍ਰੀ ਦਸਮ ਗ੍ਰੰਥ )

ਭਾਈ ਤਾਰਾ ਸਿੰਘ ਵਾਂ ਦੀ ਸ਼ਹੀਦੀ




ਇਤਿਹਾਸ ਦੀ ਗਵਾਹੀ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਸ੍ਰੀ ਦਸਮ ਬਾਨੀ ਦੀਆਂ ਪੋਥੀਆਂ ਆਮ ਸਿੱਖਾਂ ਕੋਲ ਉਪਲਬਧ ਸੀ।ਪਹਿਲੇ ਨਿਹੰਗ ਸਿੰਘ ਇਤਿਹਾਸਕਾਰ, ਮੱਸਾ ਰੰਘੜ ਦਾ ਸਿਰ ਵੱਢਣ ਵਾਲੇ ਸਹੀਦ ਬਾਬਾ ਮਹਿਤਾਬ ਸਿੰਘ ਦੇ ਪੋਤੇ, ਸਹੀਦ ਭਾਈ ਰਤਨ ਸਿੰਘ ਭੰਗੂ ਦੇ 'ਪ੍ਰਾਚੀਨ ਪੰਥ ਪ੍ਰਕਾਸ਼' ਅਨੁਸਾਰ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿੱਛੋਂ, ਸਭ ਤੋਂ ਪਹਿਲੀ ਸ਼ਹੀਦੀ, ਭਾਈ ਤਾਰਾ ਸਿੰਘ ਵਾਂ ਦੀ ਹੋਈ।ਜਦ ਤੁਰਕ ਫੌਜ ਨੇ ਤਾਰਾ ਸਿੰਘ ਤੇ ਚੜ੍ਹਾਈ ਕੀਤੀ, ਉਸ ਕੋਲ ਸਿੰਘ ਥੋੜ੍ਹੇ ਹੀ ਸਨ।ਸਿੰਘਾਂ ਨੇ ਭਾਈ ਤਾਰਾ ਸਿੰਘ ਨੂੰ ਸਲਾਹ ਦਿੱਤੀ, ਕਿ ਹੁਣ ਇਕ ਪਾਸੇ ਹੋ ਜਾਈਏ, ਫੌਜ ਬਹੁਤ ਹੀ ਆ ਰਹੀ ਹੈ।ਭਾਈ ਸਾਹਿਬ ਨੇ ਸਿੰਘਾਂ ਨੂੰ ਕਿਹਾ ਕਿ ਅਰਦਾਸ ਕਰਕੇ ਪੋਥੀ (ਜੋ ਉਨ੍ਹਾਂ ਕੋਲ ਸੀ) ਵਿਚੋਂ ਹੁਕਮ ਲੈ ਲਵੋ।ਅਰਦਾਸ ਕਰਕੇ ਜੋ ਸ਼ਬਦ ਆਇਆ:-
            ਜੋ ਕਹੂੰ ਕਾਲ ਤੇ ਭਾਜ ਕੈ ਬਾਚੀਅਤ ਤੋ ਕਿਹ ਕੁੰਟ ਕਹੋ ਭਜਿ ਜੈਯੈ॥
            ਆਗੇ ਹੂੰ ਕਾਲ ਧਰੇ ਅਸਿ ਗਾਜਤ ਛਾਜਤ ਹੈ ਜਿਹ ਤੇ ਨਸਿ ਐਯੈ॥
            ਐਸੋ ਨ ਕੋ ਗਯੋ ਕੋਈ ਸੁ ਦਾਵ ਰੇ ਜਾਹਿ ਉਪਾਵ ਸੋ ਘਾਵ ਬਚੈਯੈ॥
            ਜਾਂ ਤੇ ਨ ਛੂਟੀਐ ਮੂੜ! ਕਹੂ ਹਸਿ ਤਾਂ ਕੀ ਨ ਕਯੋਂ ਸਰਣਾਗਤਿ ਜੈਯੈ॥(ਬਚਿਤਰ ਨਾਟਕ ਪੰ )
ਇਸ ਸਵੈਯੇ ਦੇ ਪਾਠ ਪਿੱਛੋਂ ਭਾਈ ਸਾਹਿਬ ਨੇ ਸਾਰੇ ਸਿੰਘਾਂ ਨੂੰ ਕਿਹਾ, ਕਿ ਗੁਰਬਾਣੀ ਦੇ ਹੁਕਮ ਅਨੁਸਾਰ, ਮੈਂ ਤਾਂ ਇਥੇ ਹੀ ਸ਼ਹੀਦੀ ਪਾਵਾਂਗਾ।ਤੁਹਾਡੇ ਵਿਚੋਂ ਜੇ ਕਿਸੇ ਨੇ ਸ਼ਹੀਦ ਹੋਣਾ ਹੈ, ਉਹ ਰਹੇ, ਬਾਕੀ ਚਲੇ ਜਾਵੋ।ਤਾਂ ਤੇ ਸਭ ਨੇ ਇਕੱਠੇ ਲੜ ਕੇ ਸ਼ਹੀਦੀ ਪਾਈ।ਭਾਈ ਸਾਹਿਬ ਦੇ ਨਾਂ ਤੇ ਹੁਣ ਤੱਕ ਉਨ੍ਹਾਂ ਦੇ ਪਿੰਡ ਵਿਚ ਸ਼ਹੀਦੀ ਮੇਲਾ ਲੱਗਦਾ ਹੈ।