Saturday 8 September 2012

ਪ੍ਰਸ਼੍ਨ - ਕੀ ਸ੍ਰੀ ਦਸਮ ਗ੍ਰੰਥ ਰੱਬੀ ਹੋਂਦ ਤੋਂ ਮੁਨਕਰ ਹੈ ?

ਪ੍ਰਸ਼੍ਨ - ਕੀ ਸ੍ਰੀ ਦਸਮ ਗ੍ਰੰਥ ਰੱਬੀ ਹੋਂਦ ਤੋਂ ਮੁਨਕਰ ਹੈ ?
 
ਉੱਤਰ - ਇਹ ਸਵਾਲ ਹੀ ਦਸਦਾ ਹੈ ਕੇ ਜਾਂ ਤਾਂ ਸਵਾਲ ਕਰਨ ਵਾਲੇ ਨੇ ਸ੍ਰੀ ਦਸਮ ਗ੍ਰੰਥ ਦੀ ਬਾਣੀ ਨੂੰ  ਪੜਿਆ ਹੀ ਨਹੀਂ ਤੇ ਜਾਂ ਓਸ ਦੀ ਮਨਸ਼ਾ ਕੋਈ ਹੋਰ ਹੈ  ਆਓ ਚਲੋ ਇਹ ਵੀ ਦੇਖ ਲੈਂਦੇ ਹਾਂ ਕੇ ਸ੍ਰੀ ਦਸਮ ਗ੍ਰੰਥ ਰੱਬੀ ਹੋਂਦ ਤੋ ਮੁਨਕਰ ਹੈ ਜਾਂ ਨਹੀਂ :
 
ਆਪ ਰੂਪ ਅਮੀਕ ਅਨਉਸਤਤਿ ਏਕ ਪੁਰਖ ਅਵਧੂਤ ॥
ਗਰਬ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ॥
ਅੰਗ  ਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ॥
ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਿਪਾਰ ॥੮੫॥
ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ॥
ਸਰਬ ਸਾਸਤ੍ਰ ਨ ਜਾਨਹੀ ਜਿਹ ਰੂਪ ਰੰਗੁ ਅਰੁ ਰੇਖ ॥
ਪਰਮ ਬੇਦ ਪੁਰਾਣ ਜਾਕਹਿ ਨੇਤਿ ਭਾਖਤ ਨਿਤ ॥
ਕੋਟਿ ਸਿੰਮ੍ਰਿਤ ਪੁਰਾਨ ਸਾਸਤ੍ਰ ਨ ਆਵਈ ਵਹੁ ਚਿੱਤ ॥੮
 
ਭਾਵ- ਜਿਸ ਦਾ ਆਪਣਾ ਹੀ ਨਿਰਾਲਾ ਰੂਪ ਹੈ, ਜੋ ਉਸਤਤ ਤੋਂ ਉਚਾ ਹੈ , ਓਹ ਬਸ ਇਕੋ ਹੀ ਇਕ ਪੁਰਖ ਹੈ , ਹੋਰ ਓਸ ਵਰਗਾ ਕੋਈ ਨਹੀਂ, ਹੰਕਾਰ ਨੂੰ ਭੰਨ ਕੇ ਰਖ ਦੇਣ ਵਾਲਾ, ਹਰ ਇਕ ਨੂੰ  ਨਾਸ਼ ਕਰ ਸਕਣ ਵਾਲਾ, ਜੋ ਆਦਿ ਕਲ ਭਾਵ ਸਮੇਂ ਤੋਂ ਪਹਿਲਾਂ ਦਾ ਮੋਜੂਦ ਹੈ , ਤੇ ਅਜੂਨੀ ਹੈ, ਓਹ ਸ਼ਰੀਰ ਰਹਿਤ , ਨਾਸ਼ ਨਾ ਹੋ ਸਕਣ ਵਾਲਾ , ਆਤਮਾ ਰਹਿਤ ਇਕ ਅਪਾਰ ਪੁਰਸ਼ ਹੈ, ਓਹ ਸਭ ਕੁਛ ਕਰਨ ਦੇ ਯੋਗ, ਸਭ  ਨੂੰ ਨਾਸ਼ ਕਰਨ ਦੇ ਸਮਰਥ, ਸਭ  ਨੂੰ  ਪਾਲਣ ਵਾਲਾ ਹੈ, ਓਸ ਦੀ ਸਭ ਤੱਕ ਪਹੁੰਚ ਹੈ , ਓਹ ਸਭ ਤੋਂ ਨਿਰਾਲਾ ਹੈ, ਓਸ ਦੇ ਰੂਪ , ਰੰਗ ਤੇ ਰੇਖ ਭੇਖ ਨੂੰ ਸਾਰੇ ਹੀ ਸ਼ਾਸਤਰ ਬਿਆਨ ਨਹੀਂ ਕਰ ਸਕੇ,  ਬੇਦ ਪੁਰਾਨ ਆਦਿਕ ਓਸ ਦਾ ਬੇਅੰਤ ਰੂਪ ਸਦਾ ਵਰਣਨ ਕਰਦੇ ਆਏ ਨੇ ਤੇ ਭਾਵੇਂ ਅਨਗਿਣਤ ਸਿਮਰਤ, ਸ਼ਾਸਤਰ, ਪੁਰਾਨ ਆਦਿਕ ਪਦ ਲਵੋ, ਪਰ ਓਹ ਚਿਤਵਿਆ ਨਹੀਂ ਜਾ ਸਕਦਾ । ਕੀ ਇਹ ਰੱਬ ਦੀ ਹੋਂਦ ਦਾ ਪ੍ਰੱਤਖ ਪ੍ਰਮਾਣ ਨਹੀਂ ???