ਗੁਰਮਤ ਵਿਚ ਪਰਮੇਸ੍ਵਰ ਦੇ ਕਰਮ ਨਾਮ ਵਰਤੇ ਗਏ ਨੇ , ਭਾਵ ਜਿਨਾ ਨਾਵਾ ਨਾਲ ਪਰਮੇਸ੍ਵਰ ਦੇ ਗੁਣ ਦਰਸਾਏ ਜਾ ਸਕਣ। ਜਿਵੇਂ ਓਹ ਦਿਆਲ ਹੈ ਕਿਓਂ ਕੇ ਓਹ ਦਿਆਲੂ ਹੈ। ਓਹ ਕਿਰਪਾਲ ਹੈ ਕਿਓਂ ਕੇ ਪਰਮੇਸ੍ਵਰ ਕਿਰਪਾ ਕਰਦਾ ਹੈ। ਅਸੀਂ ਓਸ ਦੇ ਇਹਨਾ ਕਰਮ ਨਾਵਾ ਨਾਲ ਹੀ ਓਸ ਨੂੰ ਸੰਬੋਧਨ ਕਰ ਸਕਦੇ ਹਾਂ। ਕਿਓਂ ਕੇ ਅਸਲ ਵਿਚ ਤਾਂ ਓਸ ਦਾ ਕੋਈ ਨਾਮ ਹੈ ਹੀ ਨਹੀ, ਸਿਰਫ ਕਰਮ ਨਾਮ ਹੀ ਹਨ। ਓਹ ਸਭ ਨੂੰ ਜੀਵਨ ਦੇਣ ਵਾਲਾ ਹੈ ਤੇ ਓਹੀ ਸਭ ਨੂੰ ਮੋਤ ਵੀ ਦਿੰਦਾ ਹੈ। ਇਹ ਸਭ ਓਹ ਇਕ ਸਮੇ ਵਿਚ ਕਰ ਰਿਹਾ ਹੈ ,ਇਸੇ ਲਈ ਓਸ ਨੂੰ ਕਾਲ ਨਾਮ ਦੇ ਦਿੱਤਾ। ਫਰਕ ਕੋਈ ਨਹੀ। ਵਖਰੀਆਂ ਭਾਸ਼ਾਵਾਂ ਦੇ ਅਧਾਰ ਤੇ ਨਾਮ ਕੁਛ ਵੀ ਦਿੱਤਾ ਜਾ ਸਕਦਾ ਹੈ, ਪਰ ਓਸ ਦੇ ਗੁਣ ਦੇਖ ਕੇ ਪਤਾ ਲਗਦਾ ਹੈ ਕੇ ਕੀ ਇਹ ਪਰਮੇਸ੍ਵਰ ਦੀ ਗੱਲ ਹੈ ਕੇ ਨਹੀ ? ਦਮੋਦਰ, ਦੀਨ, ਦਿਆਲ, ਸਾਰੰਗਪਾਨ ਆਦਿਕ ਹੋਰ ਅਨੇਕਾਂ ਨਾਮ ਨੇ। ਪਰ ਹੈ ਇਕ ਹੀ ਪਰਮੇਸ੍ਵਰ ਦੇ। ਬਚਿਤਰ ਨਾਟਕ ਸ਼ੁਰੂ ਵਿਚ ਹੀ ਸ੍ਰੀ ਕਾਲ ਜੀ ਕੀ ਉਸਤਤ ਵਿਚ ਗੁਰੂ ਸਾਹਿਬ ਲਿਖਦੇ ਹਨ :
ਸਦਾ ਏਕ ਜੋਤਯੰ ਅਜੂਨੀ ਸਰੂਪੰ ॥ ਮਹਾ ਦੇਵ ਦੇਵੰ ਮਹਾ ਭੂਪ ਭੂਪੰ ॥
ਨਿਰੰਕਾਰ ਨਿਤਯੰ ਨਿਰੂਪੰ ਨ੍ਰਿਬਾਣੰ ॥ ਕਲੰ ਕਾਰਣੇਯੰ ਨਮੋ ਖੜਗਪਾਣੰ ॥੩॥
ਨਿਰੰਕਾਰ ਨਿਤਯੰ ਨਿਰੂਪੰ ਨ੍ਰਿਬਾਣੰ ॥ ਕਲੰ ਕਾਰਣੇਯੰ ਨਮੋ ਖੜਗਪਾਣੰ ॥੩॥
ਭਾਵ ਕੇ ਪਰਮੇਸ੍ਵਰ ਹਮੇਸ਼ਾ ਹੀ ਇਕ ਜੋਤ ਹੈ, ਭਾਵ ਇਕੋ ਹੀ ਹੈ , ਓਹ ਅਜੂਨੀ ਹੈ , ਭਾਵ ਗਰਭ ਵਿਚ ਨਹੀ ਆਉਂਦਾ, ਓਹ ਦੇਵਤਿਆਂ ਦਾ ਵੀ ਦੇਵਤਾ ਹੈ ਭਾਵ ਦੇਵਤੇ ਵੀ ਓਸ ਦੀ ਪੂਜਾ ਕਰਦੇ ਨੇ , ਓਹ ਰਾਜਿਆਂ ਦਾ ਰਾਜਾ ਹੈ।ਓਸ ਦਾ ਕੋਈ ਅਕਾਰ ਨਹੀਂ, ਓਹ ਹਮੇਸ਼ਾਂ ਰਹਿਣ ਵਾਲਾ ਹੈ , ਓਸ ਦਾ ਕੋਈ ਰੂਪ ਨਹੀਂ, ਅਨੰਦੁ ਰੂਪ ਹੈ ਜੋ ਸਾਰੀਆਂ ਤਾਕਤਾਂ ਦਾ ਆਪ ਮਾਲਿਕ ਹੈ, ਓਹ ਹੀ ਤਾਕਤ ( ਹੁਕਮ ਦੀ ਤਾਕਤ) ਰੂਪ ਤਲਵਾਰ ਦਾ ਧਾਰਨੀ ਵੀ ਹੈ। ਇਹ ਤਲਵਾਰ ਹੁਕਮ ਦਾ ਹੈ , ਨਾ ਕੇ ਕਿਸੇ ਦਿਸਣ ਵਾਲੇ ਲੋਹੇ ਦੀ। ਗਿਆਨ ਦੇ ਤਲਵਾਰ ਦਾ ਮਾਲਿਕ ਹੈ, ਜਿਸ ਨਾਲ ਵਡਿਆਂ ਵਡਿਆਂ ਦੀ ਅਗਿਆਨਤਾ ਨਾਸ਼ ਕਰ ਦਿੰਦਾ ਹੈ।
ਹੁਣ ਇਹ ਗੁਣ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਸਾਏ ਗਏ ਨੇ। ਹੈ ਓਹੀ, ਪਰ ਕਰਮ ਨਾਮ ਬਦਲ ਦਿੱਤੇ।
ਹੁਣ ਇਹ ਗੁਣ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਸਾਏ ਗਏ ਨੇ। ਹੈ ਓਹੀ, ਪਰ ਕਰਮ ਨਾਮ ਬਦਲ ਦਿੱਤੇ।