Saturday, 16 February 2013

ਸ੍ਰੀ ਦਸਮ ਗ੍ਰੰਥ ਵਿਚ ਸਾਹਿਬ ਨੇ ਦੱਸਿਆ ਹੈ ਕੇ ਕਿਸ ਤਰਹ ਸੰਸਾਰ ਵਿਚ ਦੁਰਾਚਾਰੀ ਲੋਕ ਵਿਚਰਦੇ ਨੇ.... ਇਕ ਕਾਵ ਛੈਲੀ ਵਿਚ ਜਿਥੇ ਕਿਰਦਾਰਾਂ ਦੇ ਕਿਰਦਾਰ ਉਧੇੜ ਦੀਆਂ ਰਚਨਾਵਾਂ ਨੇ, ਓਥੇ ਓਹਨਾ ਦੇ ਕਿਰਦਾਰਾਂ ਵਿਚੋਂ ਪ੍ਰਗਟ ਹੋਏ ਉਦੇਸ਼ ਵੀ ਉਜਾਗਰ ਕੀਤੇ ਗਏ ਨੇ... ਜਿਵੇਂ ਅੱਜ ਰਾਜੇ ਦੇ ਪ੍ਰਸੰਗ ਵਿਚ ਲਿਖਿਆ ਹੈ :

ਮਦ ਕਰਿ ਮੱਤ ਭਏ ਜੇ ਰਾਜਾ ॥
ਤਿਨ ਕੇ ਗਏ ਐਸ ਹੀ ਕਾਜਾ ॥
ਛੀਨ ਛਾਨ ਛਿਤ ਛਤ੍ਰ ਫਿਰਾਯੋ ॥
ਮਹਾਰਾਜ ਆਪ ਹੀ ਕਹਾਯੋ ॥੧੬॥੨੬੯॥
ਭਾਵ ਜੇ ਜੋ ਰਾਜੇ ਸ਼ਰਾਬ ਦੇ ਨਸ਼ੇ ਵਿਚ ਚੂਰ ਰਹਿੰਦੇ ਸਨ, ਓਹਨਾ ਦੇ ਰਾਜ ਦੇ ਰਾਜ ਪ੍ਰਬੰਧ ਠੀਕ ਨਾ ਹੋਣ ਕਰਕੇ ਓਹਨਾ ਦੇ ਰਾਜ ਫਜੂਲ ਵਿਚ ਹੀ ਚਲੇ ਗਏ.... ਓਹਨਾ ਦੇ ਸਿਰ ਜੋ ਛਤਰ ਝੂਲਦੇ ਸੀ , ਅੱਜ ਰਾਜੇ ਨੇ ਓਹਨਾ ਦੇ ਛਤਰ ਬੰਦ ਕਰਵਾ ਦਿਤੇ , ਭਾਵ ਓਹਨਾ ਦੇ ਰਾਜ ਜਿਤ ਲਏ ਤੇ ਆਪਣੇ ਅਧੀਨ ਕਰ ਲਏ.... 

ਇਸੇ ਹੀ ਤਰਹ ਦੋ ਸ਼ਰਾਬੀ ਰਾਜਿਆਂ ਦੀ ਦਾਰੂ ਦੇ ਨਸ਼ੇ ਵਿਚ ਅੰਨੇ ਹੋ ਕੇ, ਵੇਸਵਾਵਾਂ ਦੇ ਨਾਚ ਦੇਖ ਦੇਖ ਕੇ ਰਾਜ ਦੀ ਦੇਖ ਭਾਲ ਨੂੰ ਛੱਡ ਆਪਣੇ ਹੀ ਰਸਾਂ ਵਿਚ ਗਵਾਚ ਕੇ  ਰਾਜ ਭਾਗ ਗਵਾਨ ਦਾ ਵੀ ਜਿਕਰ ਹੈ :

ਦੂਸਰ ਭਾਇ ਭਏ ਮਦ ਅੰਧਾ ॥
ਦੇਖਤ ਨਾਚਤ ਲਾਇ ਸੁਗੰਧਾ ॥
ਰਾਜ ਸਾਜ ਦੁਹਹੂੰ ਤੇ ਭੂਲਾ ॥
ਵਾ ਹੀ ਕੈ ਜਾਇ ਛਤ੍ਰ ਸਿਰ ਝੂਲਾ ॥੧੧॥੨੪੮॥
ਕਰਤ ਕਰਤ ਬਹੁ ਦਿਨ ਅਸ ਰਾਜਾ ॥
ਉਨ ਦੁਹੂੰ ਭੂਲਿਓ ਰਾਜ ਸਮਾਜਾ ॥
ਮਦ ਕਰਿ ਅੰਧ ਭਏ ਦੋਊ ਭ੍ਰਾਤਾ ॥
ਰਾਜ ਕਰਨ ਕੀ ਬਿਸਰੀ ਬਾਤਾ ॥੧੨॥੨੪੯॥
ਇਸ ਐਸ਼ ਪ੍ਰਸਤੀ ਨੇ ਕਈ ਰਾਜ ਉਜਾੜੇ ਨੇ... ਕਈ ਘਰ ਉਜਾੜੇ ਨੇ ... ਜੇ ਇਹਨਾ ਬਾਰੇ ਸਾਵਧਾਨ ਕੀਤਾ ਜਾਵੇ ਤਾਂ ਕੋਈ ਗਲਤ ਨਹੀਂ!!!!