ਕੀ ਦਸਮ ਗ੍ਰੰਥ ਦਾ ਰੱਬ ਜਨਮ ਲੈਂਦਾ ਹੈ ???
ਉੱਤਰ - ਚਲੋ ਜਾਪ ਸਾਹਿਬ ਤੋਂ ਸ਼ੁਰੂ ਕਰਦੇ ਹਾਂ :
ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ ॥
ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿਜੈ ॥
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ ॥
ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿਜੈ ॥
ਹੁਣ ਸੋਚਣ ਵਾਲੀ ਗੱਲ ਹੈ ਕੇ ਜਿਸ ਦਾ ਰੂਪ, ਰੰਗ , ਜਾਤ ਪਾਤ ਨਹੀਂ, ਕੋਈ ਦੇਹ ਨਹੀਂ , ਅਨੁਭਵ ਪ੍ਰਕਾਸ ਹੈ , ਕੀ ਓਸ ਦਾ ਜਨਮ ਹੁੰਦਾ????
ਅੱਗੇ ਦੇਖੋ :
ਨਮਸਤੰ ਅਕਾਏ ॥ ਨਮਸਤੰ ਅਜਾਏ ॥੩॥
ਭਾਵ ਬਿਨਾ ਸਰੀਰ ਤੋਂ ਪਰਮੇਸ੍ਵਰ ਤੈਨੂ ਨਮਸ੍ਕਾਰ ਹੈ , ਤੈਨੂੰ ਨਮਸ੍ਕਾਰ ਹੈ ਕਿਓਂ ਕੇ ਤੂੰ ਜਨਮ ਨਹੀਂ ਲੈਂਦਾ!!!! ਇਹ ਜਾਪ ਸਾਹਿਬ ਦੇ ਸ਼ੁਰੂ ਵਿਚ ਹੀ ਹੈ !!!
ਅੱਗੇ ਦੇਖੋ :
ਅਜਨਮ ਹੈਂ ॥ ਅਬਰਨ ਹੈਂ ॥
ਅਭੂਤ ਹੈਂ ॥ ਅਭਰਨ ਹੈਂ ॥੩੪॥
ਅਭੂਤ ਹੈਂ ॥ ਅਭਰਨ ਹੈਂ ॥੩੪॥
ਭੂਤ ਹੁੰਦਾ ਸਰੀਰ... ਅਭੂਤ ਜਿਸ ਦਾ ਸਰੀਰ ਨਾ ਹੋਵੇ , ਭਾਵ ਦੇਹ ਰਹਿਤ, ਅਜਨਮ ਹੁੰਦਾ ਜੋ ਜਨਮ ਨਹੀਂ ਲੈਂਦਾ ..... ਇਸ ਤਰਹ ਦੇ ਬੇਅੰਤ ਪ੍ਰਮਾਣ ਜਾਪ ਸਾਹਿਬ ਵਿਚ ਹੀ ਮਿਲ ਜਾਂਦੇ ਨੇ ....
ਅੱਗੇ ਚਲਦੇ ਹਾਂ ਅਕਾਲ ਉਸਤਤ ਬਾਨੀ ਵਿਚ :
ਹਰਿ ਜਨਮ ਮਰਨ ਬਿਹੀਨ ॥ ਦਸ ਚਾਰ ਚਾਰ ਪ੍ਰਬੀਨ ॥
ਅਕਲੰਕ ਰੂਪ ਅਪਾਰ ॥ ਅਨਛਿੱਜ ਤੇਜ ਉਦਾਰ ॥੧॥੩੧॥
ਅਕਲੰਕ ਰੂਪ ਅਪਾਰ ॥ ਅਨਛਿੱਜ ਤੇਜ ਉਦਾਰ ॥੧॥੩੧॥
ਭਾਵ ਪਰਮੇਸ੍ਵਰ ਜਨਮ ਮਰਨ ਤੋਂ ਰਹਿਤ ਹੈ , 18 ਕਲਾਂ ਸੰਪੂਰਨ ਹੈ , ਬਿਨਾ ਕਿਸੇ ਕਲੰਕ ਤੋਂ , ਓਸ ਦਾ ਰੂਪ ਅਪਾਰ ਹੈ , ਤੇ ਓਸ ਦਾ ਤੇਜ ਸਦਾ ਰਹਿਣ ਵਾਲਾ ਹੈ !!!!! ਇਸ ਤਰਹ ਦੇ ਹੋਰ ਬੇਅੰਤ ਪ੍ਰਮਾਣ ਅਕਾਲ ਉਸਤਤ ਵਿਚ ਨੇ!!!!
ਅੱਗੇ ਗਿਆਨ ਪ੍ਰੋਬੋਧ ਵਿਚ ਦੇਖਦੇ ਹਾਂ :
ਅਜੋਨੀ ਅਜੈ ਪਰਮ ਰੂਪੀ ਪ੍ਰਧਾਨੈ ॥
ਅਛੇਦੀ ਅਭੇਦੀ ਅਰੂਪੀ ਮਹਾਨੈ ॥
ਓਹ ਪਰਮੇਸ੍ਵਰ ਅਜੋਨੀ ਹੈ , ਓਸ ਦਾ ਰੂਪ ਪਰਮ ਪ੍ਰਧਾਨ ਹੈ... ਓਸ ਨੂੰ ਮਾਰਿਆ ਨਹੀਂ ਜਾ ਸਕਦਾ , ਓਸ ਦਾ ਭੇਦ ਨਹੀਂ ਪਾਇਆ ਜਾ ਸਕਦਾ , ਓਸ ਦਾ ਕੋਈ ਰੂਪ ਨਹੀਂ, ਓਹ ਮਹਾਨ ਹੈ !!! ਇਸ ਤਰਹ ਦੇ ਹੋਰ ਵੀ ਬਹੁਤ ਪ੍ਰਮਾਣ ਸਿਰਫ ਗਿਆਂ ਪ੍ਰੋਬੋਧ ਵਿਚ ਨੇ
ਅਛੇਦੀ ਅਭੇਦੀ ਅਰੂਪੀ ਮਹਾਨੈ ॥
ਓਹ ਪਰਮੇਸ੍ਵਰ ਅਜੋਨੀ ਹੈ , ਓਸ ਦਾ ਰੂਪ ਪਰਮ ਪ੍ਰਧਾਨ ਹੈ... ਓਸ ਨੂੰ ਮਾਰਿਆ ਨਹੀਂ ਜਾ ਸਕਦਾ , ਓਸ ਦਾ ਭੇਦ ਨਹੀਂ ਪਾਇਆ ਜਾ ਸਕਦਾ , ਓਸ ਦਾ ਕੋਈ ਰੂਪ ਨਹੀਂ, ਓਹ ਮਹਾਨ ਹੈ !!! ਇਸ ਤਰਹ ਦੇ ਹੋਰ ਵੀ ਬਹੁਤ ਪ੍ਰਮਾਣ ਸਿਰਫ ਗਿਆਂ ਪ੍ਰੋਬੋਧ ਵਿਚ ਨੇ
ਅੱਗੇ ਚੰਡੀ ਚਰਿਤਰ ਦੇਖਦੇ ਹਾਂ :
ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ ॥
ਕੈ ਸਿਵ ਸਕਤ ਦਏ ਸ੍ਰੁਤਿ ਚਾਰ ਰਜੋ ਤਮ ਸਤ ਤਿਹੂੰ ਪੁਰ ਬਾਸਾ ॥
ਕੈ ਸਿਵ ਸਕਤ ਦਏ ਸ੍ਰੁਤਿ ਚਾਰ ਰਜੋ ਤਮ ਸਤ ਤਿਹੂੰ ਪੁਰ ਬਾਸਾ ॥
ਤੂੰ ਆਦਿ ਹੈ , ਅਪਾਰ ਹੈਂ , ਤੇਰਾ ਕੋਈ ਲੇਖਾ ਨਹੀਂ , ਤੇਰਾ ਕੋਈ ਅੰਤ ਨਹੀਂ , ਤੂੰ ਕਲ ਰਹਿਤ ਹੈ , ਤੇਰਾ ਨਾਸ ਨਹੀਂ ਹੋ ਸਕਦਾ ਤੇ ਤੈਨੂ ਲਖਿਆ ਨਹੀਂ ਜਾ ਸਕਦਾ... ਤੂੰ ਹੀ ਸਿਵ ਤੇ ਸਕਤੀ ਪੈਦਾ ਕਰਨ ਵਾਲਾ ਤੇ ਚਾਰ ਪਦਾਂ ਵਿਚ ਵਿਚਰਦਾ ਹੈ!!!
ਆਓ ਹੁਣ ਬਚਿਤਰ ਨਾਟਕ ਵਿਚ ਵੀ ਦੇਖ ਲੈਂਦੇ ਹਾਂ :
ਨ ਰੋਖੰ ਨ ਸੋਖੰ ਨ ਦ੍ਰੋਹੰ ਨ ਮੋਹੰ ॥ ਨ ਕਾਮੰ ਨ ਕ੍ਰੋਧੰ ਅਜੋਨੀ ਅਜੋਹੰ ॥੭॥
ਨਾ ਤੈਨੂ ਕੋਈ ਰੋਖ ਹੈ , ਨਾ ਕੋਈ ਸੋਖ, ਨਾ ਕੋਈ ਮੋਹ ਹੈ , ਨਾ ਕਾਮ , ਨਾ ਕ੍ਰੋਧ ਹੈ , ਤੂੰ ਅਜੂਨੀ ਹੈ, ਦ੍ਰਿਸ਼ਟੀ ਤੋਂ ਬਾਹਰ ਹੈਂ
ਆਓ ਚੋਬਿਸ ਅਵਤਾਰ ਰਚਨਾ ਵਿਚ ਵੀ ਦੇਖ ਲੈਂਦੇ ਹਾਂ :
ਜੋਨਿ ਜਗਤ ਮੈ ਕਬਹੂੰ ਨ ਆਯਾ ॥
ਯਾਤੇ ਸਭੋ ਅਜੋਨ ਬਤਾਯਾ ॥੧੩॥
ਯਾਤੇ ਸਭੋ ਅਜੋਨ ਬਤਾਯਾ ॥੧੩॥
ਭਾਵ ਤੂੰ ਮਾਤਾ ਦੇ ਗਰਭ ਵਿਚ ਨਹੀਂ ਆਉਂਦਾ , ਇਸੇ ਵਾਸਤੇ ਤੈਨੂੰ ਅਜੂਨੀ ਵੀ ਕਿਹਾ ਗਿਆ ਹੈ !!!!
ਲਓ ਹੁਣ ਸ਼ਬਦ ਹਜਾਰੇ ਬਾਨੀ ਵਿਚ ਵੀ ਦੇਖ ਲੈਂਦੇ ਹਾਂ :
ਬਿਨ ਕਰਤਾਰ ਨ ਕਿਰਤਮ ਮਾਨੋ ॥
ਆਦਿ ਅਜੋਨਿ ਅਜੈ ਅਬਿਨਾਸ਼ੀ ਤਿਹ ਪਰਮੇਸ਼ਰ ਜਾਨੋ ॥੧॥ ਰਹਾਉ ॥
ਭਾਈ , ਓਸ ਕਰਤਾਰ ਤੋਂ ਬਿਨਾ ਕਿਸੇ ਨੂੰ ਕਰਤਾਰ ਨਾ ਮੰਨੋ ... ਕਿਹੜਾ ਕਰਤਾਰ? ਓਹ ਜੋ ਸਭ ਤੋਂ ਪਹਿਲਾਂ ਤੋਂ ਹੈ , ਜੋ ਜੂਨਾ ਵਿਚ ਨਹੀ ਆਉਂਦਾ, ਜਿਸ ਨੂੰ ਕੋਈ ਨਹੀਂ ਜਿਤ ਸਕਦਾ , ਜੋ ਅਭਿਨਾਸ਼ੀ ਹੈ ਸਿਰਫ ਓਸੇ ਨੂੰ ਹੀ ਪਰਮੇਸ੍ਵਰ ਮੰਨੋ !!!!
ਹੁਣ ਤੇਤੀ ਸਵੈਯੇ ਵੀ ਦੇਖ ਲਵੋ :
ਆਦਿ ਅਜੋਨਿ ਅਜਾਇ ਜਰਾ ਬਿਨੁ ਪਰਮ ਪੁਨੀਤ ਪਰੰਪਰ ਮਾਨੇ ॥
ਇਥੇ ਵੀ ਪਰਮੇਸ੍ਵਰ ਨੂੰ ਅਜੂਨੀ ਕਹਿ ਦਿਤਾ ....
ਕੀ ਮੈਨੂ ਹੁਣ ਮਿਹਰਬਾਨੀ ਕਰਕੇ ਦਸਣਗੇ ਕੇ ਦਸਮ ਗ੍ਰੰਥ ਵਿਚ ਪਰਮੇਸ੍ਵਰ ਨੂੰ ਜੂਨਾ ਵਿਚ ਭਟਕਦਾ ਕਿਥੇ ਦਿਖਾਇਆ ਗਿਆ ਹੈ ???? ਕੇਵਲ ਇਕ ਹੀ ਪੰਕਤੀ ਦੇ ਦੇਣ!!!