ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ ॥
ਕੈ ਸਿਵ ਸਕਤ ਦਏ ਸ੍ਰੁਤਿ ਚਾਰ ਰਜੋ ਤਮ ਸਤ ਤਿਹੂੰ ਪੁਰ ਬਾਸਾ ॥
ਦਿਉਸ ਨਿਸਾ ਸਸਿ ਸੂਰ ਕੈ ਦੀਪਕ ਸ੍ਰਿਸਟਿ ਰਚੀ ਪੰਚ ਤਤ ਪ੍ਰਕਾਸਾ ॥
ਬੈਰ ਬਢਾਇ ਲਰਾਇ ਸੁਰਾਸੁਰ ਆਪਹਿ ਦੇਖਤ ਬੈਠ ਤਮਾਸਾ ॥੧॥
ਚੰਡੀ ਚਰਿਤਰ ਦੀ ਸ਼ੁਰੁਆਤ ਇਥੋ ਹੁੰਦੀ ਹੈ। ਕੀ ਇਹ ਕਿਸੇ ਬਾਹਮਣਾ ਦੀ ਮੰਨੀ ਹੋਈ ਕਿਸੇ ਜਨਾਨੀ ਦੇਵੀ ਦੇ ਗੁਣ ਹੋ ਸਕਦੇ ਹਨ? ਗੁਰ ਸਾਹਿਬ ਦੀ ਚੰਡੀ ਆਦਿ ਕਾਲ ਤੋਂ ਹੈ, ਓਸ ਦਾ ਪਾਰ ਨਹੀ ਪਾਇਆ ਜਾ ਸਕਦਾ, ਓਸ ਦਾ ਕੋਈ ਲੇਖਾ ਨਹੀ, ਓਸ ਦਾ ਕੋਈ ਅੰਤ ਨਹੀ, ਓਹ ਅਕਾਲ ਹੈ ਭਾਵ ਕਾਲ ਵਸ ਨਹੀ, ਓਸ ਨੂੰ ਲਖਿਆ ਨਹੀਂ ਜਾ ਸਕਦਾ ਤੇ ਓਸ ਦਾ ਨਾਸ ਨਹੀ ਹੁੰਦਾ। ਇਹ ਅਠ ਗੁਣ ਨੇ ਗੁਰ ਸਾਹਿਬ ਦੀ ਚੰਡੀ ਦੇ। ਓਸ ਨੇ ਹੀ ਸਿਵ ਸਕਤੀ ਨੂੰ ਪੈਦਾ ਕੀਤਾ ਹੈ ( ਜਿਹੜੀ ਹਿੰਦੁਆ ਨੇ ਮੰਨੀ ਹੈ, ਓਹ ਵਾਲੀ ਤਾਂ ਸ਼ਿਵ ਜੀ ਦੀ ਘਰਵਾਲੀ ਹੈ ਤੇ ਗੁਰੂ ਸਾਹਿਬ ਵਾਲੀ ਤਾਂ ਸਿਵ ਤੇ ਸਕਤੀ ਨੂੰ ਪੈਦਾ ਕਰਨ ਵਾਲੀ ), ਧਰਮ ਦੇ ਚਾਰ ਥੰਮ ਪੈਦਾ ਕੀਤੇ, ਤੇ ਤਿਨ ਲੋਕ ( ਰਜ, ਤਮ ਤੇ ਸਤ) ਵਿਚ ਵਾਸਾ ਕਰ ਰਹੀ ਹੈ। ਗੁਰੂ ਸਾਹਿਬ ਦੀ ਇਸੇ ਹੀ ਚੰਡੀ ਨੇ ਚੰਦ ਭਾਵ ਮਨ ਨੂੰ ਸੂਰਜ ਭਾਵ ਆਤਮ ਤੋਂ ਉਜਿਆਰਾ ਕੀਤਾ ਹੈ ਤੇ ਇਸ ਦੇਹ ਰੂਪ ਪੰਜ ਤਤਾਂ ਦੀ ਸ੍ਰਿਸਟੀ ਨੂੰ ਪੈਦਾ ਕੀਤਾ ਹੈ। ਫਿਰ ਇਸੇ ਚੰਡੀ ਨੇ ਮਨਮਤ ਨੂੰ ਗੁਰਮਤ ਨਾਲ ਲੜਾਇਆ ਹੈ ਤੇ ਆਪ ਫਿਰ ਤਮਾਸਾ ਦੇਖ ਰਹੀ ਹੈ ਕੇ ਇਹ ਮਨ ਮਵਾਸੀ ਰਾਜਾ ਜਿਤਦਾ ਕਿਵੇਂ ਹੈ ਇਸ ਮਨਮਤ ਦੇ ਪ੍ਰਕੋਪ ਤੋਂ। ਇਹ ਗੁਰੂ ਸਾਹਿਬ ਦੀ ਚੰਡੀ ( ਭਾਵ ਮਨ ਨੂੰ ਚੰਡਣ ਵਾਲੀ ) ਗੁਰਮਤ/ਹੁਕਮ/ਨਾਮ ਹੀ ਹੈ, ਹੋਰ ਕੋਈ ਨਹੀ।