Sunday, 27 January 2013

ਇਹ ਸ੍ਰੀ ਦਸਮ ਗ੍ਰੰਥ ਵਿਚ ਕੀਤੇ ਵੀ ਨਹੀ ਲਿਖਿਆ ਕੇ ਮਹਾਕਾਲ ਦਾਰੂ ਪੀ ਕੇ ਬੜਕਾਂ ਮਾਰਦਾ ਫਿਰਦਾ ਹੈ... ਅਸਲ ਵਿਚ ਪੰਕਤਿ ਇਹ ਹੈ :

ਮਦਰਾ ਕਰ ਮੱਤ ਮਹਾ ਭਭਕੰ ॥ ਬਨ ਮੈ ਮਨੋ ਬਾਘ ਬਚਾ ਬਬਕੰ ॥੫੩॥

ਅਰਥ- ਓਸ ਮਹਾਕਾਲ ਦੀ ਚਾਲ ਇਸ ਤਰਹ ਹੈ ਜਿਸ ਤਰਹ ਮਸਤ ਹਾਥੀ ਦਾਰੂ ਪੀ ਕੇ ਚਲਦਾ ਹੈ,,,,, ਓਹ ਇਸ ਤਰਹ ਹੈ ਜਿਸ ਤਰਹ ਸ਼ੇਰ ਦਾ ਬੱਚਾ ਜੰਗਲ ਵਿਚ ਦਹਾੜ ਦਾ ਹੈ ,,, ਭਾਵ ਪਰਮੇਸ੍ਵਰ ਨੂੰ ਕਿਸੇ ਦਾ ਕੋਈ ਡਰ ਨਹੀਂ, ਓਸ ਦੀ ਚਲ ਨਿਰਾਲੀ ਹੈ , ਮਸਤ ਹੈ, ਆਪਣੀ ਮੋਜ ਵਿਚ .... ਓਹ ਕਿਸੇ ਕੋਲੋਂ ਡਰਦਾ ਨਹੀਂ ... ਹੁਣ ਇਥੇ ਕੀਤੇ ਵੀ ਨਹੀ ਲਿਖਿਆ ਕੇ ਪਰਮੇਸ੍ਵਰ ਦਾਰੂ ਪੀ ਕੇ ਬੜਕਾਂ ਮਾਰ ਰਿਹਾ ਹੈ !!!! ਓਸ ਦੇ ਗਲ ਵਿਚ ਮੁੰਡ ਦੀ ਮਾਲ ਹੈ , ਹੁਣ ਮੁੰਡ ਦਾ ਮਤਲਬ ਵੀ ਸਮਝਾ ਦਿੰਦਾ ਹਾਂ.... ਮੁੰਡ ਸੀਸ ਨੂੰ ਕਹਿੰਦੇ ਨੇ... ਤੇ ਸੀਸ ਭਾਵ ਮੁੰਡ ਕਿਸ ਦਾ ਹੈ ??? ਇਹ ਮੁੰਡ ਹੈ ਹਉਮੇ ਦਾ ... ਇਸ ਦਾ ਜਿਕਰ ਗੁਰੂ ਗ੍ਰੰਥ ਸਾਹਿਬ ਵਿਚ ਵੀ ਆਉਂਦਾ ਹੈ .... "ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ" ... ਜਦੋਂ ਇਹ ਹਉਮੈ ਰੂਪ ਸਿਰ ਕਟ ਜਾਂਦਾ ਤਾਂ ਹੀ ਪਰਮੇਸ੍ਵਰ ਦੀ ਬੰਦਗੀ ਹੋ ਸਕਦੀ ਹੈ.. ਸੋ ਅਲੰਕਾਰ ਭਾਸ਼ਾ ਵਿਚ ਮਹਾਕਾਲ ਦੇ ਗਲ ਵਿਚ ਇਹਨਾ ਹੌਮੇ ਰੂਪ ਰਾਕਸ਼ਾਂ ਦੇ ਸਿਰਾਂ ਦੀ ਮਾਲਾ ਹੈ..... ਭਾਵ ਪਰਮੇਸ੍ਵਰ ਹੌਮੇ ਨੂੰ ਮਾਰਨ ਵਾਲਾ ਹੈ .... ਇਸੇ ਤਰਹ ਗੁਰੂ ਗ੍ਰੰਥ ਸਾਹਿਬ ਵਿਚ ਵੀ ਆਉਂਦਾ ਹੈ :
ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ; ਦੇਖਿ ਪ੍ਰਤਾਪੁ ਜਮੁ ਡਰਿਓ ॥

ਨਿਰਭਉ ਭਏ, ਰਾਮ ਬਲ ਗਰਜਿਤ; ਜਨਮ ਮਰਨ ਸੰਤਾਪ ਹਿਰਿਓ ॥੨॥

///////////////


ਰਾਜਾ ਰਾਮ ਜਪਤ; ਕੋ ਕੋ ਨ ਤਰਿਓ ॥

ਗੁਰ ਉਪਦੇਸਿ ਸਾਧ ਕੀ ਸੰਗਤਿ; ਭਗਤੁ ਭਗਤੁ ਤਾ ਕੋ ਨਾਮੁ ਪਰਿਓ ॥੧॥ ਰਹਾਉ ॥

ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ; ਦੇਖਿ ਪ੍ਰਤਾਪੁ ਜਮੁ ਡਰਿਓ ॥

ਨਿਰਭਉ ਭਏ, ਰਾਮ ਬਲ ਗਰਜਿਤ; ਜਨਮ ਮਰਨ ਸੰਤਾਪ ਹਿਰਿਓ ॥੨॥

ਅੰਬਰੀਕ ਕਉ ਦੀਓ ਅਭੈ ਪਦੁ; ਰਾਜੁ ਭਭੀਖਨ ਅਧਿਕ ਕਰਿਓ ॥

ਨਉ ਨਿਧਿ ਠਾਕੁਰਿ ਦਈ ਸੁਦਾਮੈ; ਧ੍ਰੂਅ ਅਟਲੁ, ਅਜਹੂ ਨ ਟਰਿਓ ॥੩॥

ਭਗਤ ਹੇਤਿ ਮਾਰਿਓ ਹਰਨਾਖਸੁ; ਨਰਸਿੰਘ ਰੂਪ ਹੋਇ ਦੇਹ ਧਰਿਓ ॥

ਨਾਮਾ ਕਹੈ ਭਗਤਿ ਬਸਿ ਕੇਸਵ; ਅਜਹੂੰ ਬਲਿ ਕੇ ਦੁਆਰ ਖਰੋ ॥੪॥੧॥



ਹੁਣ ਗੁਰੂ ਗ੍ਰੰਥ ਸਾਹਿਬ ਵਿਚ ਪਰਮੇਸ੍ਵਰ ਦਾ ਨਿਰਾਕਾਰੀ ਸਰੂਪ ਵਰਣਨ ਹੈ , ਪਰ ਇਸ ਸ਼ਬਦ ਵਿਚ ਓਸ ਦੇ ਹਥ ਵਿਚ ਸੰਖ ਵੀ ਹੈ , ਗਲ ਵਿਚ ਮਾਲਾ ਵੀ , ਓਸ ਦੇ ਮਥੇ ਤੇ ਤਿਲਕ ਵੀ ਲੱਗਾ ਹੈ.... ਹੁਣ ਜੇ ਹਿੰਦੁਆ ਨੂੰ ਪੁਛੋ ਤਾਂ ਓਹਨਾ ਨੇ ਕਹਿਣਾ ਕੇ ਇਹ ਸ਼ਬਦ ਵਿਚ ਤਾਂ ਜੀ ਵਿਸ਼ਨੂ ਭਗਤੀ ਹੈ ਕਿਓਂ ਕੇ ਹਿੰਦੁਆ ਦੇ ਗ੍ਰੰਥ ਜਿਸ ਵਿਸ਼੍ਣੁ ਦੀ ਗੱਲ ਕਰਦੇ ਨੇ , ਓਸ ਦੇ ਲਛਣ ਵੀ ਏਹੋ ਹੀ ਹਨ....ਭਭੀਖਨ ਨੂੰ ਰਾਜ ਦੇਣ ਵਾਲਾ ਰਾਮ ਚੰਦਰ ਸੀ , ਤੇ ਰਾਮ ਚੰਦਰ ਨੂੰ ਵਿਸ਼੍ਣੁ ਦਾ ਅਵਤਾਰ ਮੰਨਿਆ ਜਾਂਦਾ ਹੈ , ਇਸੇ ਤਰਹ ਸੁਦਾਮੇ ਦੇ ਘਰ ਆਉਣ ਵਾਲਾ ਕ੍ਰਿਸ਼ਨ ਵੀ ਵਿਸ਼੍ਣੁ ਦਾ ਅਵਤਾਰ ਮੰਨਿਆ ਜਾਂਦਾ ਹੈ , ਇਸੇ ਤਰਹ ਹਰਨਾਕਸ਼ ਨੂੰ ਮਾਰਨ ਵਾਲਾ ਨਰਸਿੰਘ ਵੀ ਵਿਸ਼੍ਣੁ ਦਾ ਅਵਤਾਰ ਮੰਨਿਆ ਜਾਂਦਾ.... ਤੇ ਇਸ ਸ਼ਬਦ ਵਿਚ ਗੱਲ ਵੀ ਰਾਜਾ ਰਾਮ ਦੀ ਕੀਤੀ ਗਈ ਹੈ ... ਇਸ ਲਈ ਗੁਰਬਾਣੀ ਦੇ ਅਖਰੀ ਅਰਥ ਕਰੋਗੇ ਤਾਂ ਆਪ ਜੀ ਨੂੰ ਇਥੇ ਵੀ ਵਿਰੋਧਾ ਭਾਸ ਦਿਖੇਗਾ!!!! ਇਹ ਅਲੰਕਾਰਕ ਭਾਸ਼ਾ ਹੈ... ਇਸ ਦਾ ਭੇਦ ਸਮਝਨਾ ਪੈਂਦਾ ਹੈ.... ਆਸ ਹੈ ਕੇ ਕਨਸੈਪਟ ਕਲੀਅਰ ਹੋ ਗਿਆ ਹੋਵੇਗਾ !!!!!

Saturday, 26 January 2013

ਚਰਿਤਰਾਂ ਦੀ ਭਾਸ਼ਾ ਦਾ ਭੇਦ 

ਚਰਿਤਰਾਂ ਦੀ ਭਾਸ਼ਾ ਦਾ ਭੇਦ

ਬਾਕੀ ਰਹੀ ਲਿੰਗ ਪੁਲਿੰਗ ਦੀ ਗੱਲ . ਲੋ ਅੱਜ ਓਹ ਵੀ ਕਲੀਅਰ ਕਰ ਦਿੰਦੇ ਹਾਂ..... ਗੁਰੂ ਗ੍ਰੰਥ ਸਾਹਿਬ ਜੀ ਵਿਚ ਇੰਦਰ ਦੇ 1000 ਭਗ ਲੱਗਣ ਦੀ ਗੱਲ ਆਉਂਦੀ ਹੈ ..... ਕਾਮ ਵਿਆਪੇ ਕਸੁਧ ਨਰਾਂ ਦੇ ਜੋਰੁਆਂ ਨੂੰ ਪੁਛ ਕੇ ਚੱਲਣ ਦੀ ਗੱਲ ਆਉਂਦੀ ਹੈ ..... ਧਰਮ ਗ੍ਰੰਥਾਂ ਦੀ ਭਾਸ਼ਾ ਅਲੰਕਾਰਿਕ ਭਾਸ਼ਾ ਹੈ.... ਗੁਰਬਾਣੀ ਵਿਚ ਮਨ ਨੂੰ ਮਨ ਮਵਾਸੀ ਰਾਜਾ ਕਿਹਾ ਹੈ ,,,,, ਇਸ ਨੂੰ ਇੰਦਰ ਵੀ ਕਿਹਾ ਹੈ .... ਓਹ ਇੰਦਰ ਜੋ ਆਪਣਾ ਰਾਜ ਭਾਗ ਪੰਜ ਵਿਕਾਰਾਂ ਵਿਚ ਲੁਪਤ ਹੋ ਕੇ ਗਵਾ ਚੁਕਾ ਹੈ.... ਇਸੇ ਤਰਹ ਤ੍ਰਿਯਾ ਆਦਮੀ ਦੀ ਮੱਤ ਨੂੰ ਕਹਿੰਦੇ ਹਨ ,,,, ਹੋਰ ਵੀ ਕਾਫੀ ਅਲੰਕਾਰ ਵਰਤੇ ਗਏ ਹਨਨ ਮਤ ਲਈ ,,, ਜਿਵੇ ਮਤ ਨੂੰ ਮਾਤਾ ਵੀ ਕਿਹਾ , ਗਾਉ ਵੀ ਕਿਹਾ ,,,, ਧਰਤ ਵੀ ਕਿਹਾ ...ਆਦਮੀ ਦਾ ਪਾਲਣ ਓਸ ਦੀ ਮਤ ਕਰਦੀ ਹੈ ... ਵਿਚਾਰਾਂ ਦਾ ਜਨਮ ਮੱਤ ਵਿਚੋਂ ਹੁੰਦਾ....ਜੇ ਮੱਤ ਸਹੀ ਹੈ ਤਾਂ ਵਿਚਾਰ ਸਹੀ ਨੇ ,,,, ਜੇ ਮਤ ਗਲਤ ਹੈ ਤਾਂ ਵਿਚਾਰ ਵੀ ਗਲਤ ਨੇ ..... ਮਤ ਤ੍ਰਿਸ਼ਨਾ ਅਧੀਨ ਹੁੰਦੀ ਹੈ.... ਹੁਣ ਤ੍ਰਿਸ਼ਨਾ ਨੂੰ ਅਲੰਕਾਰਿਕ ਭਾਸ਼ਾ ਵਿਚ ਲਿੰਗ ਜਾਂ ਭਗ ਦਾ ਨਾਮ ਦਿੱਤਾ ਗਿਆ ਗਿਆ ਹੈ ... ਹੁਣ ਮੈਂ ਖੋਲ ਕੇ ਸਮਝਾਉਂਦਾ ਹਾਂ... ਜਦੋਂ ਇੰਦਰ ਰੂਪ ਮਨ ਮਵਾਸੀ ਰਾਜਾ ਕਾਮ( ਭਗ ) ਰੂਪ ਤ੍ਰਿਸ਼ਨਾ ਅਧੀਨ ਬੁਧੀ ( ਮਤ, ਅਹਲਿਆ ਇਸਤਰੀ ) ਨੂੰ ਭੋਗਣ ਜਾਂਦਾ, ਤਾਂ 1000 ਭਗ ਹੋਰ( ਭਾਵ ਹਜਾਰਾਂ ਤ੍ਰਿਸ਼ਨਾਵਾ) ਲਵਾ ਕੇ ਆ ਜਾਂਦਾ ਹੈ!!! ਭਾਵ ਆਦਮੀ ਤ੍ਰਿਸ਼ਨਾ ਜਲ ਵਿਚ ਐਸਾ ਫਸਦਾ ਹੈ ਕੇ ਤ੍ਰਿਸ਼ਨਾ ਵਿਚੋਂ ਨਾ ਚਾਹੁੰਦਾ ਹੋਇਆ ਵੀ ਨਿਕਲ ਨਹੀਂ ਸਕਦਾ !!!!! ਹੁਣ ਇਸੇ ਹੀ ਮਤ ਰੂਪ ਇਸਤਰੀ ਦਾ ਵਰਣਨ ਚਰਿਤ੍ਰੋ ਪਖਿਆਨ ਵਿਚ ਕੀਤਾ ਗਿਆ ਹੈ... ਯਾਦ ਰਹੇ ਚੰਡੀ ਵੀ ਮਤ ਹੈ , ਪਰ ਓਸ ਨੂੰ ਗੁਰਮਤ ਕਿਹਾ ਹੈ ... ਇਸੇ ਲੈ ਚਰਿਤ੍ਰੋ ਪਖਿਆਨ ਵਿਚ ਪਹਿਲਾ ਚਿਰ੍ਤਰ ਚੰਡੀ ਦਾ ਹੈ .... ਕਿਓਂ ਕੇ ਗੁਰਮਤ ਸਿਰਫ ਇਕ ਹੈ ,,,,, ਇਸੇ ਲਈ ਚੰਡੀ ਦਾ ਸਿਰਫ ਇਕ ਹੀ ਚਰਿਤਰ ਹੈ ... ਪਰ ਮਨ ਮਤ ਦੇ ਬੇਅੰਤ ਚਰਿਤਰ ਨੇ ...... ਇਸੇ ਲਈ ਇਕ ਚਰਿਤਰ ਨੂੰ ਖਾਲੀ ਵੀ ਛਡਿਆ ਹੋਇਆ ਹੈ... ਕਿਓਂ ਕੇ ਮਾਯਾ ਦੇ ਹਜਾਰਾਂ ਹੋਰ ਚਰਿਤਰ ਬਣ ਸਕਦੇ ਨੇ!!! ਇਸ ਮਨਮਤ ਰੂਪ ਬੁਧ ( ਬਿਧਨਾ , ਤ੍ਰਿਯਾ , ਇਸਤਰੀ ) ਦਾ ਕਰਤਾ ਮਨ ਖੁਦ ਹੈ , ਨਾ ਕੇ ਪਰਮੇਸ੍ਵਰ!!! ਤੁਸੀਂ ਆਪਣੇ ਕੰਮ ਲਈ ਖੁਦ ਜਿਮੇਵਾਰ ਹੋ!!!! ਭਾਵ ਮਨਮਤ ਦਾ ਨਿਰਮਾਤਾ ਮਨ ਆਪ ਹੈ , ਇਸੇ ਲਈ ਇਹ ਮਨਮਤ ਨੂੰ ਖੁਦ ਹੀ ਸਾਜਦਾ ਹੈ ਤੇ ਫਿਰ ਖੁਦ ਹੀ ਪਛਤਾਉਂਦਾ ਵੀ ਹੈ ਕੇ ਮੈਂ ਇਹ ਕੰਮ ਕਿਓ ਕੀਤਾ ? ਇਥੇ ਗੱਲ ਕੀਤੀ ਹੈ ਕਰਤਾਰ ਦੀ... ਕਰਤਾਰ ਦਾ ਮਤਲਬ ਜੋ ਪੈਦਾ ਕਰਦਾ ਹੈ ... ਮਨਮਤ ਦਾ ਕਰਤਾਰ ਮਨ ਹੈ..ਗੁਰਬਾਣੀ ਦੋ ਤਰਹ ਦੇ ਸੰਭੋਗ ਦੀ ਗੱਲ ਕਰਦੀ ਹੈ.... ਇਕ ਪਰਮੇਸ੍ਵਰ ਨਾਲ ਭੋਗ ਦੀ .... ਇਹ ਵੀ ਬੁਧੀ ( ਬਿਬੇਕ ਬੁਧਿ , ਗੁਰਮਤ ) ਰਾਹੀ ਹੀ ਹੁੰਦਾ ਹੈ... ਇਸੇ ਲਈ ਪਰਮੇਸ੍ਵਰ ਨੂ ਭਗਵਾਨ .. ਭਗ ...ਵਾਨ ਕਿਹਾ ਜਾਂਦਾ ਹੈ..... ਹੁਣ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕੇ ਪਰਮੇਸ੍ਵਰ ਦਾ ਨਾਮ ਵੀ ਅਸ਼ਲੀਲ ਹੈ... ਅਸਲ ਵਿਚ ਭਗਵਾਨ ਓਹ ਹੈ ਜੋ ਪਤੀ ਰੂਪ ਹੋ ਕੇ ਮਿਲਾਪ ਦੀ ਤ੍ਰਿਸ਼ਨਾ ( ਜੋ ਬਿਬੇਕ ਬੁਧ ਵਿਚ ਪ੍ਰਧਾਨ ਹੈ ) ਤੇ ਸਵਾਰੀ ਕਰਦਾ ਹੈ ..... ਇਕ ਦੂਜੀ ਤਰਹ ਦਾ ਸੰਭੋਗ ਵੀ ਹੈ ਅਧਿਆਤਮ ਦੀ ਦੁਨੀਆ ਵਿਚ.... ਓਹ ਹੈ ਮਨ ਦਾ ਆਪਣੀ ਮਤ ਨਾਲ ਸੰਭੋਗ... ਭਾਵ ਤ੍ਰੈ ਗੁਣਾ ਵਿਚ ਫਸੀ ਮੱਤ ਨਾਲ ਭੋਗ .... ਇਸੇ ਹੀ ਰਾਸ ਲੀਲਾ ਦੀ ਗੱਲ ਚਰਿਤ੍ਰ ਕਰਦੇ ਹਨ.... ਮਨ ਤੇ ਤ੍ਰੈ ਗੁਣੀ ਮਤ ਦਾ ਜਦੋਂ ਸੰਭੋਗ ਹੁੰਦਾ ਤਾਂ ਜੋ ਨਤੀਜਾ ਨਿਕਲਦਾ ਹੈ ਓਸ ਨੂੰ ਅਧਿਆਤਮ ਦੀ ਦੁਨੀਆ ਵਿਚ ਮਨਮਤ ਕਿਹਾ ਜਾਂਦਾ ਹੈ.... ਹੁਣ ਇਸੇ ਤਰਹ ਕੁਚਨ ਭਾਵ ਇਸਤਰੀ ਦੀਆਂ ਛਾਤੀਆਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਹਉਮੈ ਦੇ ਪ੍ਰਤੀਕ ਵਜੋਂ ਗਿਣਿਆ ਗਿਆ ਹੈ , ਸ਼ਰਾਬ ਆਦਿਕ ਨੂੰ ਦੁਰਮਤ ਮਦ ਕਿਹਾ ਗਿਆ ਹੈ ... ਸੋ ਇਹ ਮਨ ਦੁਰਮਤ ਰੂਪ ਮਦ ਦੇ ਨਸ਼ੇ ਵਿਚ ਚੂਰ ਹੋ ਕੇ ਤ੍ਰਿਸ਼ਨਾ ਰੂਪ ਲਿੰਗ ਤੇ ਭਗ ਨਾਲ ਬੁਧਿ ਭਾਵ ਤ੍ਰਿਯਾ ਨਾਲ ਭੋਗ ਕਰ ਰਿਹਾ ..... ਇਸੇ ਲਈ ਚਰਿਤ੍ਰਾ ਦੇ ਅੰਤ ਵਿਚ ਲਿਖਿਆ ਹੈ ਕੇ "ਸੁਣੈ ਮੂੜ ਚਿਤ ਲਾਇ ਚਤੁਰਤਾ ਆਵਈ " ਭਾਵ ਜੇ ਮੂਰਖ ਵੀ ਮਨਮਤ ਦੇ ਇਸ ਭੇਦ ਨੂੰ ਧਿਆਨ ਲਾ ਕੇ ਸੁਨ ਲਵੇਗਾ ਤਾਂ ਓਸ ਨੂੰ ਇਸ ਸ਼ਬਦ ਭੇਦ ਦਾ ਡੂੰਗ ਰਹੱਸ ਸਮਝ ਲੱਗ ਜਾਵੇਗਾ !!!! ਆਪ ਜੀ ਸਮਝਦਾਰ ਹੋ , ਆਸ ਕਰਦਾ ਹਾਂ ਸਮਝ ਗਏ ਹੋਵੋਗੇ ਜੀ !!!